ਜਵਾਬਦੇਹ ਪਹੁੰਚ ਤੁਹਾਨੂੰ EOIR ਫਾਰਮ ਔਨਲਾਈਨ ਫਾਈਲ ਕਰਨ ਦੀ ਆਗਿਆ ਦਿੰਦੀ ਹੈ।
ਇਸ ਸੈਸ਼ਨ ਨੂੰ ਬੰਦ ਕਰਨ ਤੋਂ ਪਹਿਲਾਂ ਸਾਰੀਆਂ ਫਾਰਮ ਹਿਦਾਇਤਾਂ ਦੀ ਪਾਲਣਾ ਕਰਨ ਅਤੇ "ਸਬਮਿਟ" 'ਤੇ ਕਲਿੱਕ ਕਰਨ ਦਾ ਧਿਆਨ ਰੱਖੋ। ਤੁਹਾਡੇ ਕੋਲ ਭਰੇ ਹੋਏ ਫਾਰਮ ਨੂੰ ਡਾਊਨਲੋਡ ਕਰਨ ਦਾ ਵਿਕਲਪ ਹੋਵੇਗਾ। ਜੇਕਰ ਤੁਸੀਂ ਇੱਕ ਪ੍ਰੈਕਟੀਸ਼ਨਰ ਹੋ, ਤਾਂ ਕਿਰਪਾ ਕਰਕੇ ਫਾਰਮ ਜਮ੍ਹਾਂ ਕਰਾਉਣ ਲਈ ECAS ਦੀ ਵਰਤੋਂ ਕਰੋ।
ਸੰਪਰਕ ਜਾਣਕਾਰੀ ਬਦਲੋ
ਜੇੜੇ ਫਾਰਮ ਪ੍ਰਤਿਵਾਦੀ ਲਈ ਓਨ੍ਲਾਈੰਨ ਉਪਲਬਧ ਹਨ ਓਹ ਹੇਠਾਂ ਸੂਚਿਬ੍ਧ ਹਨ I ਫਾਰਮਾਂ ਵਿਚੋਂ ਕਿਸੇ ਏਕ ਫਾਰਮ ਨੂ ਓਨ੍ਲਾਈੰਨ ਦਰਜ ਕਰਨ ਲਈ, ਸ਼ੁਰੁਆਤ ਕਰਨ ਲਈ ਕਿਰਪਾ ਕਰਕੇ ਓਸ ਫਾਰਮ ਨੂ ਚੁਣੋI
EOIR ਫਾਰਮਾਂ ਦੇ ਸਾਰੇ ਜਵਾਬ ਅੰਗ੍ਰੇਜੀ ਵਿਚ ਜਮਾ ਹੋਣੇ ਚਾਹੀਦੇ ਹਨ I EOIR ਏਨਾਂ ਫਾਰਮਾਂ ਦਾ ਅਨੁਵਾਦ ਪੰਜਾਬੀ ਵਿਚ ਕਰਦੇ ਹਨ ਜੋ ਕਿ EOIR ਪਹੁੰਚ ਦਾ ਭਾਗ ਹੈ I ਜੇ ਅੰਗ੍ਰੇਜੀ ਅਤੇ ਹੋਰ ਭਾਸ਼ਾ ਵਿਚ ਅੰਤਰ ਹੈ, ਅੰਗ੍ਰੇਜੀ ਰੂਪਾਂਤਰਣ ਅਧਿਕਾਰਿਤ ਰੂਪਾਂਤਰਣ ਹੈ I
OMB# 1125-0022
ਸਮਾਪਤੀ: 31 ਜੁਲਾਈ, 2029
ਨਿੱਜੀਤਾ ਐਕਟ ਨੋਟਿਸ
ਪਤੇ ਜਾਂ ਢੋ਼ਨ ਨੰਬਰ ਦੇ ਕਿਸੇ ਵੀ ਬਦਲਾਵ(ਵਾਂ) ਬਾਰੇ ਸੂਚਿਤ ਕਰਨ ਲਈ EOIR ਦੀ ਇਮੀਗਰੇ੍ਸ਼ਨ ਕੋਰਟ ਨੂੰ ਇਸ ਫਾਰਮ ਦੀ ਜਾਣਕਾਰੀ 8 U.S.C. §1229(a)(1)(F)(ii) ਅਤੇ 8 C.F.R § l003.15(d)(2) ਦੁਆਰਾ ਜ਼ਰੂਰੀ ਹੈ। ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਜ਼ਰੂਰੀ ਹੈ। ਬੇਨਤੀ ਕੀਤੀ ਜਾਣਕਾਰੀ ਪਰ੍ਦਾਨ ਕਰਨ ਵਿੱਚ ਅਸਫ਼ਲਤਾ ਤੁਹਾਨੂੰ ਮਿਲਣ ਵਾਲੀ ਸੂਚਨਾ ਨੂੰ ਸੀਮਿਤ ਕਰਦੀ ਹੈ ਅਤੇ ਇਸਦੇ ਨਤੀਜੇ ਵਜੋ ਉਪਰੋਕਤ ਪਰ੍ਤੀਕੂਲ ਨਤੀਜੇ ਹੋ ਸਕਦੇ ਹਨ। EOIR ਇਸ ਜਾਣਕਾਰੀ ਨੂੰ EOIR ਦੇ ਰਿਕਾਰਡ ਨੋਟਿਸ ਸਿਸਟਮ EOIR-001, ਰਿਕਾਰਡ ਅਤੇ ਪਰ੍ਬੰਧਨ ਸੂਚਨਾ ਪਰ੍ਣਾਲੀ ਅਤੇ EOIR-003, ਪਰੈ੍ਕਟੀਸ਼ਨਰ ਸ਼ਿਕਾਇਤ-ਅਨੁਸ਼ਾਸਨਾਤਮਕ ਫਾਈਲਾਂ ਵਿੱਚ ਵਰਣਨ ਕੀਤੇ ਪਰ੍ਵਾਨਿਤ ਨਿਯਮਿਤ ਵਰਤੋ ਦੇ ਅਨੁਸਾਰ ਸਾਂਝਾ ਕਰ ਸਕਦਾ ਹੈ।
ਪੇਪਰਵਰਕ ਘਟਾਉਣ ਕਾਨੂੰਨ ਸੂਚਨਾ
ਕੋਈ ਏਜੰਸੀ ਤਦ ਤੱਕ ਜਾਣਕਾਰੀ ਇਕੱਠੀ ਕਰਨ ਜਾਂ ਇਸਦੀ ਪਰਾਯੋਜਨਾ ਦੇਣ ਲਈ ਅਧਿਕਾਰਿਤ ਨਹੀਂ ਹੈ, ਜਦ ਤੱਕ ਇਸਤੇ ਮੌਜੂਦਾ ਵੈਧ OMB ਕੰਟਰੋਲ ਨੰਬਰ ਦਰਸਾਇਆ ਨਾ ਗਿਆ ਹੋਵੇ। ਇਸ ਫਾਰਮ ਨੂੰ ਪੂਰਾ ਕਰਨ ਲਈ ਲਗਭਗ ਔਸਤ ਸਮਾਂ ਪੰਜ (5) ਮਿੰਟ ਹੈ। ਜੇ ਤੁਸੀਂ ਇਸ ਅੰਦਾਜੇ ਦੀ ਸਹੀਤਾ ਬਾਰੇ ਟਿੱਪਣੀਆਂ ਜਾਂ ਇਸ ਫਾਰਮ ਨੂੰ ਆਸਾਨ ਬਣਾਉਣ ਲਈ ਸੁਝਾਅ ਦੇਣਾ ਚਾਹੁੰਦੇ ਹੋ, ਤਾਂ ਤੁਸੀਂ Executive Office for Immigration Review, Office of the General Counsel, 5107 Leesburg Pike, Suite 2600, Falls Church, VA 22041 'ਤੇ ਜਾਂ [email protected] 'ਤੇ ਲਿਖ ਸਕਦੇ ਹੋ।
